Sunday , 19 January 2020
Breaking News
You are here: Home » PUNJAB NEWS » ਅਦਾਲਤ ਪੇਸ਼ੀ ‘ਤੇ ਆਇਆ ਮੁਲਜ਼ਿਮ ਨਾਟਕੀ ਢੰਗ ਨਾਲ ਫਰਾਰ

ਅਦਾਲਤ ਪੇਸ਼ੀ ‘ਤੇ ਆਇਆ ਮੁਲਜ਼ਿਮ ਨਾਟਕੀ ਢੰਗ ਨਾਲ ਫਰਾਰ

ਮੂਣਕ, 13 ਦਸੰਬਰ (ਕੁਲਵੰਤ ਸਿੰਘ ਦੇਹਲਾ)- ਸੂਬੇ ਅੰਦਰ ਆਏ ਦਿਨ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਉਡਦੇ ਪਰਖੱਚਿਆਂ ਦੀਆਂ ਖਬਰਾਂ ਆਮ ਹੋ ਗਈਆਂ ਹਨ ਜਿਸ ਨਾਲ ਪੰਜਾਬ ਪੁਲਿਸ ਤੇ ਇਕ ਸਵਾਲੀਆ ਚਿੰਨ ਖੜਾ ਹੋ ਰਿਹਾ ਹੈ।ਕੂਝ ਅਜਿਹਾ ਹੀ ਮਾਮਲਾ ਸੰਗਰੂਰ ਦੇ ਮੂਨਕ ਵਿਖੇ ਹੋਇਆ ਜਿੱਥੇ ਅਦਾਲਤ ਵਿਚ ਬਠਿੰਡਾ ਪੁਲਸ ਭਗਵਾਨ ਸਿੰਘ ਗੱਗੀ (23) ਨਾਂ ਦੇ ਕੈਦੀ ਨੂੰ ਪੇਸ਼ੀ ਲਈ ਲੈ ਕੇ ਆਈ ਸੀ। ਪੇਸ਼ੀ ਤੋਂ ਬਾਅਦ ਜਿਵੇਂ ਹੀ ਪੁਲਸ ਪਾਰਟੀ ਨੇ ਉਸ ਨੂੰ ਵਾਪਸ ਲਿਜਾਣ ਲਈ ਗੱਡੀ ਵਿਚ ਬਿਠਾਇਆ ਤਾਂ ਉਸ ਨੇ ਉਲਟੀ ਆਉਣ ਦਾ ਬਹਾਨਾ ਬਣਾਇਆ ਅਤੇ ਗੱਡੀ ਵਿਚੋਂ ਬਾਹਰ ਨਿਕਲ ਗਿਆ। ਇਸ ਦੌਰਾਨ ਉਥੇ ਇਕ ਬਰੇਜਾ ਗੱਡੀ ਵਿਚ ਸਵਾਰ ਹੋ ਕੇ ਆਏ ਗੱਗੀ ਦੇ ਸਾਥੀ ਉਸ ਨੂੰ ਲੈ ਕੇ ਫਰਾਰ ਹੋ ਗਏ।ਪੁਲਸ ਪਾਰਟੀ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫਾਈਰਿੰਗ ਕਰ ਦਿੱਤੀ, ਜਿਸ ਨਾਲ ਚਰਨਜੀਤ ਸਿੰਘ ਨਾਂ ਦੇ ਪੁਲਸ ਕਰਮਚਾਰੀ ਦੀ ਲੱਤ ‘ਤੇ ਗੋਲੀ ਲੱਗ ਗਈ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਉਥੇ ਹੀ ਪੁਲਸ ਨੇ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰ£ ਕਰ ਦਿੱਤੀ ਹੈ। ਦੂਜੇ ਪਾਸੇ ਜਖਮੀ ਪੁਲਿਸ ਮੁਲਾਮ ਦਾ ਕਹਿਣਾ ਹੈ ਕਿ ਉਹ ਇਸ ਮੁਲਜਥਮ ਨੂੰ ਅਦਾਲਤ ਵਿੱਚ ਪੇਸਥ ਕਰਨ ਲਈ 3 ਲੋਕਾਂ ਨੂੰ ਲੈ ਕੇ ਆਇਆ ਸੀ।ਜਦੋਂ ਉਹ ਉਥੋਂ ਬਾਹਰ ਆਇਆ ਤਾਂ ਕੈਦੀ ਨੇ ਉਸਨੂੰ ਕਿਹਾ ਕਿ ਉਸਨੂੰ ਉਲਟੀ ਆ ਰਹੀ ਹੈ ਤੇ ਓਹ ਪਾਸੇ ਹੋ ਗਿਆ ਤਾਂ ਉਸਦੇ ਸਾਥੀ ਪਹਿਲਾਂ ਤੋਂ ਹੀ ਇੱਕ ਚਿੱਟੇ ਰੰਗ ਦੀ ਕਾਰ ਵਿਚ ਉਸ ਨੂੰ ਆਪਣੇ ਨਾਲ ਲੈ ਜਾਣ ਲੱਗੇ.ਜਦੋ ਅਸੀਂ ਉਸ ਦਾ ਪਿੱਛਾ ਕੀਤਾ ਤਾਂ ਉਸਨੇ ਸਾਡੇ ਤੇ ਫਾਇਰਿੰਗ ਕੀਤੀ, ਅਸੀਂ ਬਠਿੰਡਾ ਤੋ ਮੁਲਜਮ ਨੂੰ ਮ£ਨਕ ਕੋਰਟ ਵਿਚ ਪੇਸਥ ਕਰਨ ਲਈ ਲੈਕੇ ਆਏ ਸੀ ।ਪੁਲਿਸ ਅਧਿਕਾਰੀ ਅਨੁਸਾਰ ਕੁਝ ਲੋਕ ਪਹਿਲਾਂ ਹੀ ਕਾਰ ਵਿਚ ਬਾਹਰ ਖੜੇ ਸਨ ਤੇ ਮੁਲਾਜਮ ਦੇ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ ਸਨ ਅਤੇ ਹੁਣ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ।

Comments are closed.

COMING SOON .....


Scroll To Top
11