Tuesday , 31 March 2020
Breaking News
You are here: Home » HEALTH » ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ ਕਾਂਗਰਸੀ ਕੌਂਸਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ ਕਾਂਗਰਸੀ ਕੌਂਸਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਮਲੇਰਕੋਟਲਾ 24 ਜਨਵਰੀ (ਅਸ਼ਰਫ ਅਨਸਾਰੀ) ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਫਾਇਰ ਬ੍ਰਿਗੇਡ ਦਫਤਰ ਸਾਹਮਣੇ ਲੰਘੀ ਰਾਤ ਦੋ ਅਣਪਛਾਤੇ ਹਮਲਾਵਰ ਮੋਟਰ ਸਾਇਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਨਗਰ ਕੌਂਸਲ ਮਲੇਰਕੋਟਲਾ ਦੇ ਕਾਂਗਰਸੀ ਕੌਂਸਲਰ ਹਾਜੀ ਮੁਹੰਮਦ ਅਨਵਰ ਦੀ ਮ੍ਰਿਤਕ ਦੇਹ ਅੱਜ ਪੋਸਟ ਮਾਰਟਮ ਉਪਰੰਤ ਸਥਾਨਕ ਉਜਾੜੂ ਤਕੀਆ ਕਬਰਸਤਾਨ ਵਿਖੇ ਸੁਪਰਦੇ ਖਾਕ ਕਰ ਦਿੱਤੀ ਗਈ। ਰਾਤੀਂ ਕਰੀਬ 8.30 ਵਜੇ ਹਾਜੀ ਅਨਵਰ ਨੂੰ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਉਸ ਵੇਲੇ ਰੋਕ ਕੇ ਗੋਲੀਆ ਮਾਰੀਆਂ ਜਦੋਂ ਉਹ ਆਪਣੇ ਦੋਸਤ ਦੀ ਮਾਤਾ ਦੇ ਜਨਾਜ਼ੇ ਨਾਲ ਟੈਂਪੂ ਯੂਨੀਅਨ ਦੇ ਪ੍ਰਧਾਨ ਯਾਸ਼ੀਨ ਘੁੱਗੀ ਦੇ ਸਕੂਟਰ ਪਿੱਛੇ ਬੈਠ ਕੇ ਜਾ ਰਿਹਾ ਸੀ। ਮਲੇਰਕੋਟਲਾ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਨੌਸ਼ਾਦ ਅਨਵਰ ਦੇ ਬਿਆਨਾਂ ‘ਤੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਪਿਛਲੇ ਦੋ ਮਹੀਨਿਆਂ ਅੰਦਰ ਸਹਿਰ ‘ਚ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਇਹ ਦੂਜਾ ਕਤਲ ਹੈ। ਦੋ ਮਹੀਨੇ ਪਹਿਲਾਂ 25 ਨਵੰਬਰ 2019 ਨੂੰ ਰਾਤ ਨੂੰ 8.30 ਵਜੇ ਮਲੇਰਕੋਟਲਾ ਦੇ ਜਰਗ ਚੌਕ ਨੇੜਲੇ ਰਾਣੀ ਪੈਲੇਸ ‘ਚ ਗੈਂਗਸਟਰ ਅਬਦੁਲ ਰਸੀਦ ਉਰਫ ਘੁੱਦੂ ਦਾ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਰਾਤੀਂ ਗੋਲੀਆਂ ਮਾਰ ਕੇ ਕਤਲ ਕੀਤਾ ਕਾਂਗਰਸੀ ਕੌਂਸਲਰ ਹਾਜੀ ਮੁਹੰਮਦ ਅਨਵਰ ਉਸੇ ਰਾਣੀ ਪੈਲੇਸ ਦਾ ਮਾਲਕ ਸੀ। ਹਾਜੀ ਅਨਵਰ ਦੇ ਬੇਟੇ ਨੌਸ਼ਾਦ ਅਨਵਰ ਵੱਲੋਂ ਪੁਲਿਸ ਲਿਖਾਈ ਐਫ.ਆਈ.ਆਰ. ਮੁਤਾਬਿਕ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੇ ਪਿਤਾ ਉਪਰ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਯਾਸ਼ੀਨ ਘੁੱਗੀ ਦੇ ਪਿੱਛੇ ਬੈਠ ਕੇ ਜਨਾਜੇ ਨਾਲ ਕਬਰਸਤਾਨ ਵੱਲ ਜਾ ਰਿਹਾ ਸੀ। ਹਮਲਾਵਰਾਂ ਨੇ ਯਾਸ਼ੀਨ ਘੁੱਗੀ ਉਪਰ ਵੀ ਫਾਇਰ ਕੀਤੇ ਪਰੰਤੂ ਉਹ ਦੌੜ ਕੇ ਜਾਨ ਬਚਾਉਣ ‘ਚ ਸਫਲ ਹੋ ਗਿਆ। ਅੱਜ ਹਾਜੀ ਅਨਵਰ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾ. ਮੁਹੰਮਦ ਅਸਗਰ, ਡਾ. ਚਮਨਦੀਪ ਸਿੰਘ ਅਤੇ ਸਿਫਟੀ ਸਿੰਗਲਾ ‘ਤੇ ਅਧਾਰਤ ਮੈਡੀਕਲ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੋਸਟ ਮਾਰਟਮ ਦੌਰਾਨ ਡਾਕਟਰਾਂ ਨੇ ਹਾਜੀ ਅਨਵਰ ਦੇ ਸਰੀਰ ਵਿਚੋਂ ਇਕ ਗੋਲੀ ਬਰਾਮਦ ਕੀਤੀ ਹੈ। ਹਾਜੀ ਅਨਵਰ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਉਪਰੰਤ ਸਥਾਨਕ ਲੁਧਿਆਣਾ ਬਾਈਪਾਸ ਨੇੜਲੇ ਉਜਾੜੂ ਤਕੀਆ ਕਬਰਸਤਾਨ ਵਿਖੇ ਸਪੁਰਦੇ ਖਾਕ ਕਰ ਦਿੱਤੀ ਗਈ ਜਿੱਥੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੇ ਜਨਾਜ਼ੇ ਵਿਚ ਸਮੂਲੀਅਤ ਕੀਤੀ। ਪੁਲਿਸ ਮਾਮਲੇ ਦੀ ਢੂੰਘਾਈ ਨਾਲ ਜਾਂਚ ਕਰ ਰਹੀ ਹੈ: ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਮੁਤਾਬਿਕ ਪੁਲਿਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11