Monday , 14 October 2019
Breaking News
You are here: Home » INTERNATIONAL NEWS » ਅਟਾਰਨੀ ਗੁਰਪਤਵੰਤ ਪੰਨੂੰ ਰਾਹੀਂ ਮਿਲੀਆਂ ਰਾਜਸੀ ਸ਼ਰਨਾਂ ’ਤੇ ਨਜ਼ਰਸਾਨੀ ਲਈ ਹੋਮਲੈਂਡ ਸਕਿਓਰਿਟੀ ਤੱਕ ਪਹੁੰਚ

ਅਟਾਰਨੀ ਗੁਰਪਤਵੰਤ ਪੰਨੂੰ ਰਾਹੀਂ ਮਿਲੀਆਂ ਰਾਜਸੀ ਸ਼ਰਨਾਂ ’ਤੇ ਨਜ਼ਰਸਾਨੀ ਲਈ ਹੋਮਲੈਂਡ ਸਕਿਓਰਿਟੀ ਤੱਕ ਪਹੁੰਚ

ਵਾਸ਼ਿੰਗਟਨ ਡੀ.ਸੀ., 23 ਅਗਸਤ- ਨੌਜਵਾਨਾਂ ਅਤੇ ਬਗੈਰ ਪੇਪਰਾਂ ਵਾਲਿਆਂ ਵਲੋਂ ਨਿਤ ਮੁਜ਼ਾਹਰਿਆਂ ਵਿਚ ਹੁਲੜਬਾਜ਼ੀ ਕਰਨ ਅਤੇ ਭਾਰਤ ਤੋਂ ਆਏ ਮਹਿਮਾਨਾਂ ਖਿਲਾਫ ਅਮਰੀਕਾ ਵਿਚ ਅਪਣਾਏ ਜਾ ਰਹੇ ਢੰਗਾਂ ਸਦਕਾ ਕਾਫੀ ਨਮੋਸ਼ੀ ਪਾਈ ਜਾ ਰਹੀ ਹੈ। ਜਿਸ ਸਦਕਾ ਇਕ ਗਲ ਦਾ ਨੋਟਿਸ ਲਿਆ ਗਿਆ ਹੈ ਕਿ ਇਹ ਕਾਰਵਾਈ ਨੂੰ ਹੁਲਾਰਾ ਗੁਰਪਤਵੰਤ ਸਿੰਘ ਪੰਨੂੰ ਦੇ ਰਹੇ ਹਨ।ਜਿਸ ਦੇ ਸਿਟੇ ਵਜੋਂ ਸਾਰੀਆਂ ਰਾਜਸੀ ਪਾਰਟੀਆਂ ਇਕ ਪਲੇਟਫਾਰਮ ਤੇ ਇਕਠੀਆਂ ਹੋ ਗਈਆਂ ਹਨ। ਇਨ੍ਹਾਂ ਵਲੋਂ ਪਹਿਲਾ ਉਪਰਾਲਾ ਹੋਮਲੈਂਡ ਸਕਿਓਰਿਟੀ ਨੂੰ ਪਹੁੰਚ ਕਰਨ ਦੀ ਜਦੋ ਜਹਿਦ ਸ਼ੁਰੂ ਕਰ ਦਿਤੀ ਹੈ।ਜ਼ਿਕਰਯੋਗ ਹੈ ਕਿ ਗੁਰਪਤਵੰਤ ਵਲੋਂ ਜਿੰਨੀਆਂ ਵੀ ਰਾਜਸੀ ਸ਼ਰਨਾ ਦੁਆਈਆਂ ਗਈਆਂ ਹਨ।ਉਨ੍ਹਾਂ ’ਤੇ ਨਜ਼ਰਸਾਨੀ ਕਰਕੇ ਇਸ ਦੇ ਝੂਠ ਦਾ ਪਰਦਾਫਾਸ਼ ਕੀਤਾ ਜਾਵੇ।ਆਉਣ ਵਾਲੇ ਸਮੇਂ ਵਿਚ ਸਿਖਾਂ ਨੂੰ ਮੁਜਾਰਿਆਂ ਅਤੇ ਇਕਠਾਂ ਵਿਚ ਹੁਲੜਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਅਜਿਹਾ ਨਾ ਹੋਵੇ ਕਿ ਉਹ ਇਸ ਮੁਲਕ ਦੇ ਕਨੂੰਨ ਸ਼ਿਕੰਜੇ ਵਿਚ ਫਸ ਇਸ ਮੁਲਕ ਤੋਂ ਮੁਕਤ ਨਾ ਹੋ ਬੈਠਣ।ਦੇਖਣ ਵਾਲੀ ਗਲ ਹੈ ਕਿ ਹੋਮਲੈਡ ਮਹਿਕਮਾ ਕਦੋਂ ਤੇ ਕੀ ਕਾਰਵਾਈ ਕਰਦਾ ਹੈ ਸਭ ਦੀਆ ਨਜ਼ਰਾਂ ਇਸ ਤੇ ਟਿਕ ਗਈਆਂ ਹਨ। ਦੂਜਾ ਇਕ ਵਫ਼ਦ ਇੰਨਾਂ ਦੇ ਮੁਜ਼ਾਰਿਆਂ ਪ੍ਰਤੀ ਡਾਟਾ ਇਕਠਾ ਕਰਨ ਤੇ ਲਗ ਗਿਆ ਹੈ ਜੋ ਕਿ ਪ੍ਰਮਾਣ ਵਜੋਂ ਹੋਮਲੈਡ ਮਹਿਕਮੇ ਨੂੰ ਸੋਪਣੇ ਹਨ।

Comments are closed.

COMING SOON .....


Scroll To Top
11