Monday , 23 September 2019
Breaking News
You are here: Home » NATIONAL NEWS » ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ

ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ

ਨਵੀਂ ਦਿਲੀ, 5 ਦਸੰਬਰ- ਵੀ.ਵੀ.ਆਈ.ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਕਥਿਤ ਦੋਸ਼ੀ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ ਯੂ.ਏ.ਈ. ਵਲੋਂ ਭਾਰਤ ਹਵਾਲੇ ਕੀਤੇ ਜਾਣ ਮਗਰੋਂ ਇਕ ਦਿਨ ਬਾਅਦ ਬੁਧਵਾਰ ਨੂੰ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ’ਚ ਉਸਨੂੰ ਪੇਸ਼ ਕੀਤਾ ਗਿਆ। ਜਿਥੇ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਿਸ਼ੇਲ ਨੂੰ 5 ਦਿਨਾਂ ਦੀ ਸੀ.ਬੀ.ਆਈ. ਰਿਮਾਂਡ ’ਤੇ ਭੇਜ ਦਿਤਾ ਹੈ। ਸੀ.ਬੀ.ਆਈ. ਨੇ 54 ਸਾਲਾ ਕ੍ਰਿਸਟੀਨ ਮਿਸ਼ੇਲ ਨੂੰ 14 ਦਿਨਾਂ ਦੇ ਰਿਮਾਂਡ ’ਤੇ ਸੌਂਪਣ ਦੀ ਅਪੀਲ ਕੀਤੀ ਸੀ, ਜਦੋਂ ਕਿ 5 ਦਿਨਾਂ ਦਾ ਸੀ.ਬੀ.ਆਈ. ਰਿਮਾਂਡ ਹੀ ਮਿਲ ਸਕਿਆ। ਸੀ.ਬੀ.ਆਈ. ਨੇ ਕਿਹਾ ਕਿ ਇਹ 3600 ਕਰੋੜ ਰੁਪਏ ਦਾ ਘੁਟਾਲਾ ਹੈ। ਇਸ ਵਿਚ ਕਈ ਵਡੇ ਨਾਂਅ ਸਾਹਮਣੇ ਆ ਸਕਦੇ ਹਨ। ਇਸ ਲਈ ਇਸ ਮਾਮਲੇ ਨਾਲ ਸਬੰਧਿਤ ਸਬੂਤ ਇਕਠੇ ਕਰਨ ਲਈ ਵਾਧੂ ਸਮਾ ਚਾਹੀਦਾ ਹੈ। ਯ.ੂਏ.ਈ. ਦੀ ਸਿਖਰ ਅਦਾਲਤ ਨੇ ਪਿਛਲੇ ਮਹੀਨੇ ਮਿਸ਼ੇਲ ਦੀ ਹਵਾਲਗੀ ਦੇ ਹੇਠਲੀ ਅਦਾਲਤ ਦੇ ਫੈਸਲੇ ਤੇ ਮੋਹਰ ਲਗਾਈ ਸੀ। ਮਿਸ਼ੇਲ ਇਸ ਘੁਟਾਲੇ ਦੇ ਤਿੰਨ ਵਿਚੋਲਿਆਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਸੀ.ਬੀ.ਆਈ. ਅਤੇ ਈ.ਡੀ. ਦਾ ਦੋਸ਼ ਹੈ ਕਿ ਮਿਸ਼ੇਲ ਤੋਂ ਇਲਾਵਾ ਗੁੜਦੋ ਅਤੇ ਕਾਰਲੋ ਗੇਰੋਸਾ ਦਾ ਵੀ ਰਿਸ਼ਵਤ ਦੀ ਰਕਮ ਸੌਦੇ ਨਾਲ ਜੁੜੇ ਲੋਕਾਂ ਤਕ ਪਹੁੰਚਾਉਣ ਵਿਚ ਹਥ ਹੈ। ਦਸਣਯੋਗ ਹੈ ਕਿ ਕਾਂਗਰਸ ਦੀ ਯੂ.ਪੀ.ਏ. ਸਰਕਾਰ ਦੌਰਾਨ ਫਰਵਰੀ 2010 ’ਚ 12 ਵੀ.ਵੀ.ਆਈ. ਹੈਲੀਕਾਪਟਰਾਂ ਦੀ ਖਰੀਦ ਫ਼ਰੋਖਤ ਨੂੰ ਲੈ ਕੇ ਅਗਤਸਾ ਨਾਲ ਕਰਾਰ ਹੋਇਆ ਸੀ।

Comments are closed.

COMING SOON .....


Scroll To Top
11