Tuesday , 18 June 2019
Breaking News
You are here: Home » INTERNATIONAL NEWS » ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨ ਦੀ ਵਿਉਂਤ ਵਿਦੇਸ਼ਾਂ ’ਚ 6 ਮਹੀਨੇ ਪਹਿਲਾਂ ਬਣੀ : ਆਤਮਾ ਸਿੰਘ

ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨ ਦੀ ਵਿਉਂਤ ਵਿਦੇਸ਼ਾਂ ’ਚ 6 ਮਹੀਨੇ ਪਹਿਲਾਂ ਬਣੀ : ਆਤਮਾ ਸਿੰਘ

ਵਾਸ਼ਿੰਗਟਨ ਡੀ.ਸੀ. 6 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਤਿੰਨ ਵਾਰ ਜਿੱਤ ਅਤੇ ਵਿਕਾਸ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਜਥੇਬੰਦੀਆਂ ਬੁਖਲਾਹਟ ਵਿੱਚ ਸਨ, ਜਿਸਦੇ ਇਵਜ਼ਾਨੇ ਵਜੋਂ ਸਭ ਤੋਂ ਪਹਿਲਾ ਹੱਲਾ ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਉ¤ਤੇ ਵਿਉਂਤਬੰਦ ਢੰਗ ਨਾਲ ਕੀਤਾ ਗਿਆ ਪਰ ਸਥਾਨਕ ਅਕਾਲੀ ਆਗੂਆਂ ਨੇ ਜੋਸ਼ ਅਤੇ ਹੋਸ਼ ਨਾਲ ਉਨ੍ਹਾਂ ਧਿਰਾਂ ਨੂੰ ਭਜਾਇਆ। ਪਰ ਫਿਰ ਵੀ ਏਜੰਸੀਆਂ ਦੇ ਪੈਰੋਕਾਰਾਂ ਦੀ ਤਸੱਲੀ ਨਹੀਂ ਹੋਈ ਅਤੇ ਉਨ੍ਹਾਂ ਪੰਜਾਬ ਦੀ ਸਥਿਤੀ ’ਤੇ ਨਜ਼ਰ ਲਗਾਤਾਰ ਰੱਖੀ। ਫਿਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਮੰਤਰੀ ਅਕਾਲੀ ਦਲ ਦੇ ਢਾਂਚੇ ਦੇ ਪੁਨਰਗਠਨ ਲਈ ਦੌਰੇ ’ਤੇ ਆਏ ਤਾਂ ਫਿਰ ਇਨ੍ਹਾਂ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਬੇਇਜ਼ਤ ਕਰਨ ਅਤੇ ਉਹ ਹਰ ਹੀਲਾ ਆਪਣਾਇਆ ਜਿਸ ਨਾਲ ਉਹ ਭੈਭੀਤ ਹੋ ਕੇ ਨਕਾਰਾਤਮਿਕ ਰਵਈਆ ਲੈ ਕੇ ਇਥੋਂ ਜਾਣ, ਪਰ ਅਕਾਲੀ ਦਲ ਦੀ ਮਜ਼ਬੂਤ ਹੋਂਦ ਨੂੰ ਵਖਦੇ ਹੋਏ ਉਹਛਿੱਥੇ ਪੈ ਗਏ ਤੇ ਹੋਰ ਵਿਉਂਤਬੰਦੀਆਂ ਪੰਜਾਬ ਵਿੱਚ ਰਚਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਆਤਮਾ ਸਿੰਘ ਬੀਜੇਪੀ ਦੇ ਪੰਜਾਬੀ ਵਿੰਗ ਦੇ ਅਮਰੀਕਾ ਦੇ ਕੁਆਰਡੀਨੇਟਰ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਦੀ ਪਹਿਲੀ ਫੇਰੀ ਸੀ ਤਾਂ ਸਿੱਖਾਂ ਦਾ ਇਕ ਵਫਦ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਜਿਥੇ ਉਨ੍ਹਾਂ ਦੀਆਂ ਸਾਰੀਆਂ ਹੀ ਮੰਗਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੁਣਿਆ ਗਿਆ ਖਾਸ ਕਰਕੇ ਚੌਰਾਸੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਮੁਖ ਸੀ ਪਰ ਇਹ ਕਾਰਵਾਈ ਵੀ ਏਜੰਸੀਆਂ ਨੂੰ ਹਜ਼ਮ ਨਾ ਹੋਈ ਅਤੇ ਉਨ੍ਹਾਂ ਭਾੜੇ ਦੇ ਅਨਸਰਾਂ ਰਾਹੀਂ ਵਿਰੋਧ ਕਰਕੇ ਆਪਣੀ ਹਊਮੇ ਨੂੰ ਪੱਠੇ ਪਾਏ। ਇਨ੍ਹਾਂ ਜਥੇਬੰਦੀਆਂ ਨੂੰ ਨਾ ਤਾਂ ਸਿੱਖਾਂ ਨਾਲ ਲਗਾਅ ਹੈ, ਨਾ ਪਿਆਰ ਹੈ ਸਿਰਫ ਆਪਣੀਆਂ ਰੋਟੀਆਂ ਪੈਸੇ ਇਕੱਠੇ ਕਰਨ ਲਈ ਸੇਕ ਰਹੇ ਹਨ। ਇਥੋਂ ਤੱਕ ਜੋ ਸੰਸਥਾਵਾਂ ਇਨ੍ਹਾਂ ਵੱਲੋਂ ਬਣਾਈਆਂ ਗਈਆਂ ਹਨ ਉਹ ਬਿਜਨੈਸ ਦੇ ਨਜ਼ਰੀਏ ਨਾਲ ਸੰਸਥਾਵਾਂ ਬਣੀਆਂ ਹੋਈਆਂ ਹਨ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਮੁੱਖ ਸ੍ਰੋਤ ਹੈ। ਐਸੇ ਸਬਜ਼ਬਾਗ ਨੌਜਵਾਨਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਲਈ ਕੀਤੇ ਜਾਂਦੇ ਹਨ ਜਿਸ ਰਾਹੀਂ ਮੀਡੀਆ ਚੈਨਲਾਂ ਨੂੰ ਵੀ ਪੈਸਿਆਂ ਨਾਲ ਨਿਹਾਲ ਕੀਤਾ ਜਾਂਦਾ ਹੈ ਤਾਂ ਜੋ ਉਹ ਵੀ ਤੂਤੀ ਇਨ੍ਹਾਂ ਦੀ ਵਜਾਉਣ ਅਤੇ ਸਰਕਾਰ ਅਤੇ ਅਕਾਲੀਆਂ ਦਾ ਭੰਡੀ ਪ੍ਰਚਾਰ ਕਰਕੇ ਆਪਣਾ ਉ¤ਲੂ ਸਿੱਧਾ ਕਰਨ ਨੂੰ ਤਰਜੀਹ ਦਿੰਦੇ ਨਜ਼ਰ ਆ ਰਹੇ ਹਨ। ਉਪਰੋਕਤ ਸਾਰੀਆਂ ਚਾਲਾਂ ਫੇਲ੍ਹ ਹੋਣ ਦੇ ਨਜ਼ਰੀਏ ਨੇ ਇਨ੍ਹਾਂ ਏਜੰਸੀਆਂ ਨੂੰ ਭੈਭੀਤ ਕਰ ਦਿੱਤਾ ਕਿ ਅਕਾਲੀਆਂ ਦਾ ਗੜ੍ਹ ਤੋੜਨਾ ਪੰਜਾਬ ਤੋਂ ਮੁਸ਼ਕਲ ਹੈ ਤਾਂ ਉਨ੍ਹਾਂ ਨੇ ਅਜਿਹੀ ਘਿਨਾਉਣੀ ਕਾਰਵਾਈ ਕੀਤੀ ਹੈ, ਜਿਸ ਨਾਲ ਸਿੱਖ ਸਿੱਖਾਂ ਦੇ ਦੁਸ਼ਮਣ ਬਣ ਗਏ ਹਨ। ਬਾਕੀ ਸਾਰੇ ਇਹ ਤਮਾਸ਼ਾ ਬਿਟਰ ਬਿਟਰ ਵੇਖ ਰਹੇ ਹਨ। ਸਿੱਖੋ ਥੋੜ੍ਹਾ ਜਿਹਾ ਸੋਚੋ, ਦਿਮਾਗ ’ਤੇ ਵਜ਼ਨ ਪਾਉ ਕਿ ਨੁਸਕਾਨ ਕਿਸ ਦਾ ਹੋ ਰਿਹਾ ਹੈ। ਅਸੀਂ ਕਿੰਨਾ ਪਿੱਛੇ ਜਾ ਰਹੇ ਹਾਂ। ਪਹਿਲਾਂ ਹੀ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਹਕੂਮਤ ਨੂੰ ਵਿਰੋਧੀ ਹਥਿਆਉਣਾ ਚਾਹੁੰਦੇ ਹਨ ਅਤੇ ਤੁਸੀ ਆਪਣਿਆਂ ਨੂੰ ਭਾਵੁਕ ਕਰਕੇ ਸਿੱਖੀ ਦਾ ਘਾਣ ਕਰ ਰਹੇ ਹੋ। ਤੁਹਾਡੇ ਕੋਲ ਲੋਕ ਸ਼ਕਤੀ ਹੈ ਇਸ ਨੂੰ ਵਧੀਆ ਢੰਗ ਨਾਲ ਜਾਗਰੂਕ ਕਰਕੇ ਸੱਤਾ ਨੂੰ ਸਹੀ ਹੱਥਾਂ ਵਿੱਚ ਲਿਆਉ ਨਾ ਕਿ ਆਪਣਿਆਂ ਦੇ ਖਿਲਾਫ ਚਲ ਕੇ ਸਿੱਖੀ ਦਾ ਘਾਣ ਕਰੀ ਜਾਉ। ਅੱਜ ਲੋੜ ਹੈ ਹਰੇਕ ਪੰਜਾਬੀ ਨੂੰ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ ਲਈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਿੱਤ ਗੁਰੂ ਦੀ ਬੇਅਦਬੀ ਜਾਰੀ ਰਹੇਗੀ। ਇਸ ਨੂੰ ਠੱਲ ਪਾਉਣ ਲਈ ਪ੍ਰਚਾਰਕਾਂ ਨੂੰ ਹੜਤਾਲਾਂ, ਬੰਦ ਦੇ ਸੱਦੇ ਅਤੇ ਵੱਡੇ ਇਕੱਠ ਕਰਕੇ ਲੋਕ ਭਾਵਨਾ ਨੂੰ ਭੜਕਾਉਣ ਦੀ ਨਹੀਂ ਹੈ, ਸਗੋਂ ਦੀਵਾਨ ਲਾਕੇ ਲੋਕਾਂ ਨੂੰ ਸ਼ਾਂਤ ਕਰਕੇ ਸਿੱਖੀ ਵਿੱਚ ਪ੍ਰਪੱਕ ਕਰਕੇ ਜਥੇਬੰਦ ਹੋਣ ਦੀ ਤਾਂ ਜੋ ਏਜੰਸੀਆਂ ਅਤੇ ਵਿਦੇਸ਼ੀ ਤਾਕਤਾਂ ਨੂੰ ਰੋਕਿਆ ਜਾ ਸਕੇ। ਸਿਆਸੀ ਸੋਚ ਤੋਂ ਉਪਰ ਉਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਜਲੂਸ ਆਪ ਨਾ ਕੱਢੋ। ਤੋਰ ਤਰੀਕਾ, ਵਿਧੀ ਵਿਧਾਨ ਦੇ ਤਹਿਤ ਅਦਲਾ ਬਦਲੀ ਕਰਨ ਲਈ ਸ਼ਕਤੀ ਝੋਕੋ, ਨਹੀਂ ਤਾਂ ਤੁਸੀਂ ਕਦੇ ਮੁਆਫੀ ਦੇ ਭਾਗੀਦਾਰ ਨਹੀਂ ਹੋਵੇਗੇ। ਜੋ ਕੁਝ ਪੰਜਾਬ ਵਿੱਚ ਹੋ ਰਿਹਾ ਹੈ ਇਸ ਸਬੰਧੀ ਅੱਜ ਕੱਲ੍ਹ ਆਮ ਚਰਚਾ ਹੈ ਕਿ ਪੰਜਾਬ ਨੂੰ ਮੁੜ ਖਾੜਕੂ ਮਾਹੌਲ ਵਿੱਚ ਧੱਕਿਆ ਜਾਵੇਗਾ ਜਿਸ ਲਈ ਸਾਡੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਰਤੋਂ ਕੀਤੀ ਗਈ ਹੈ। ਲੋੜ ਹੈ ਆਪਣੇ ਗ੍ਰੰਥਾਂ ਨੂੰ ਸੰਭਾਲਣ, ਪਹਿਰਾ ਦੇਣ ਅਤੇ ਦੋਸ਼ੀਆਂ ਨੂੰ ਰੰਗੇ ਹੱਥੀਂ ਫੜਕੇ ਸਜ਼ਾ ਦੇਣ ਦੀ ਨਾ ਕਿ ਸਰਬ ਇਕੱਠ ਕਰਕੇ ਲੋਕ ਭਾਵਨਾਵਾਂ ਨੂੰ ਭੜਕਾਉਣ ਅਤੇ ਹੋਰ ਪਾਸੇ ਜੁਟਾਉਣ ਲਈ ਉਪਰਾਲੇ ਕੀਤੇ ਜਾਣ।

Comments are closed.

COMING SOON .....


Scroll To Top
11